ਸਰਦਾਰ ਭਗਤ ਸਿੰਘ (28 ਸਤੰਬਰ 1907 - 23 ਮਾਰਚ, 1931) ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ,ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ..
ਮੁੱਢਲਾ ਜੀਵਨ
![]() |
Add caption |
ਉਪਨਾਮ: | ਸ਼ਹੀਦ ਭਗਤ ਸਿੰਘ |
---|---|
ਜਨਮ: | 28 ਸਤੰਬਰ 1907 ਪਿੰਡ: ਬੰਗਾ, ਜ਼ਿਲ੍ਹਾ: ਲਾਇਲਪੁਰ, ਪੰਜਾਬ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ ਵਿੱਚ) |
ਮੌਤ: | 23 ਮਾਰਚ 1931 (ਉਮਰ 23) ਲਾਹੌਰ, ਪਾਕਿਸਤਾਨ |
ਰਾਸ਼ਟਰੀਅਤਾ: | ਭਾਰਤੀ |
ਭਾਸ਼ਾ: | ਪੰਜਾਬੀ, ਅੰਗਰੇਜ਼ੀ ਅਤੇ ਉਰਦੂ |
ਕਿੱਤਾ: | ਕ੍ਰਾਂਤੀਕਾਰੀ ਕੰਮ |
ਕਾਲ: | ਵੀਹਵੀਂ ਸਦੀ ਦਾ ਤੀਸਰਾ ਦਹਾਕਾ |
ਧਰਮ: | ਨਾਸਤਿਕ [1] |
ਮੁੱਖ ਕੰਮ: | ਸਾਹਿਤ ਅਧਿਐਨ, ਕ੍ਰਾਂਤੀਕਾਰੀ ਸਰਗਰਮੀਆਂ, ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਪਾਰਟੀ |
ਅੰਦੋਲਨ: | ਭਾਰਤ ਦਾ ਆਜ਼ਾਦੀ ਸੰਗਰਾਮ |
ਇਨਾਮ: | ਸ਼ਹੀਦੀ ,ਅਜ਼ਾਦੀ |
ਪ੍ਰਭਾਵਿਤ ਕਰਨ ਵਾਲੇ : | ਕਰਤਾਰ ਸਿੰਘ ਸਰਾਭਾ, ਲੈਨਿਨ, ਜੈਕ ਲੰਡਨ, ਮਿਖਾਇਲ ਬਾਕੂਨਿਨ |
ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦਾ ਜੱਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ।
ਭਗਤ ਸਿੰਘ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਇਹ ਇੱਕ ਜੱਟ ਸਿੱਖ ਪਰਿਵਾਰ ਸੀ, ਜਿਸਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ।
ਸਿੱਖਿਅਾ
ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿਚ) ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਅੰਗਰੇਜ਼ ਇਸ ਸਕੂਲ ਨੂੰ 'ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦੇ ਪੜ੍ਹਾਕੂ ਤਾਂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਉਰਦੂ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਦੇ ਹੁੰਦੇ ਸਨ।
ਭਗਤ ਸਿੰਘ ਨੇ 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲਿਆ। ਕਾਲਜ ਦੇ ਮਾਹੌਲ ਵਿੱਚ ਉਹ ਘੁਲਮਿਲ ਗਿਆ। ਉਹ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਬਣ ਗਿਆ। ਉਸ ਵੇਲੇ ਤਕ ਇਹ ਨੌਜਵਾਨ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਖਾਸੀ ਪਕੜ ਬਣਾ ਚੁੱਕਿਆ ਸੀ।
1923 ਵਿੱਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ ਵਿਚੋਂ ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ। ਲੇਖ 'ਪੰਜਾਬ ਦੀ ਭਾਸ਼ਾ ਤੇ ਲਿਪੀ' ਵਿੱਚ ਉਸ ਨੇ ਪੰਜਾਬ ਦੀ ਸਮੱਸਿਆ ਦਾ ਬਾਖੂਬੀ ਵਰਨਣ ਕੀਤਾ ਸੀ।
ੲਿਸਤੋਂ ਬਾਅਦ ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ।
ਸੋਚ 'ਤੇ ਪ੍ਰਭਾਵ
ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ। 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰੂਦੁਆਰੇ ਦੇ ਮੋਰਚੇ ਨੇ ਉਨ੍ਹਾਂ ’ਤੇ ਗਹਿਰਾ ਅਸਰ ਛੱਡਿਆ। ਉਹ ਆਪਣੇ ਪਿੰਡ ਵਿੱਚੋਂ ਲੰਘ ਕੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਉਂਦੇ ਸਨ, ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋ ਦੇ ਮੋਰਚੇ (1923) ਵੇਲੇ ਉਹ 16 ਸਾਲ ਦੇ ਸਨ। ਬਦਅਮਨੀ ਦੇ ਇਸ ਆਲਮ ਅਤੇ ਹੱਕੀ ਅੰਦੋਲਨਾਂ ਨੂੰ ਕੁਚਲਣ ਲਈ ਅੰਗਰੇਜ਼ ਹਕੂਮਤ ਦੀਆਂ ਸਖ਼ਤੀਆਂ ਨੇ ਭਗਤ ਸਿੰਘ ਦੀ ਮਨੋਦਸ਼ਾ ਘੜੀ।
ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿੱਚ ਉਹ ਕਾਲਜ ਦੇ ਦਿਨਾਂ ਬਾਰੇ ਲਿਖਦਾ ਹੈ,
‘‘ਮੈਂ ਕਾਲਜ ਵਿੱਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜ੍ਹਾਕੂ ਨਹੀਂ ਸੀ। ਮੈਂ ਇੱਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।’’[7]
ਅਾਜ਼ਾਦੀ ਲੲੀ ਮੁਹਿੰਮ ਅਤੇ ਗ੍ਰਿਫ਼ਤਾਰੀ
ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ ਤੇ ਇੱਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ । ਲਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ।
1927 ਵਿੱਚ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸ ਉੱਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹਿਆ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ ਉੱਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ।
ਸਤੰਬਰ 1928 ਵਿੱਚ ਭਗਤ ਸਿੰਘ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉੱਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ।
ਚਾਚਾ ਅਜੀਤ ਸਿੰਘ ਦਾ ਗ੍ਰਿਫ਼ਤਾਰ ਹੋਣਾ
1907 ਵਿਚ ਲੋਕਾਂ ਵਿਚ ਸਿਆਸੀ ਜਾਗ ਆ ਰਹੀ ਸੀ ਅਤੇ ਇਸ ਦੇ ਨਾਲ ਹੀ ਨਹਿਰੀ ਕਲੋਨੀਆਂ ਬਾਰੇ ਕਾਨੂੰਨ ਪਾਸ ਕਰ ਕੇ ਅਤੇ ਅੰਗਰੇਜ਼ੀ ਸਰਕਾਰ ਦੇ ਖ਼ਿਲਾਫ਼ ਆਮ ਕਰ ਕੇ ਰੋਹ ਵੱਧ ਰਿਹਾ ਸੀ। ਲਾਲਾ ਲਾਜਪਤ ਰਾਏ ਵਕੀਲ ਨੇ ਵੀ 21-22 ਮਾਰਚ ਤੇ 6 ਅਪ੍ਰੈਲ, 1907 ਨੂੰ ਇਸ ਕਾਨੂੰਨ ਵਿਰੁੱਧ ਭੜਕਾਊ ਤਕਰੀਰਾਂ ਕੀਤੀਆਂ ਸਨ ਤੇ ਲੋਕਾਂ ਨੂੰ ਪਾਣੀ ਦੇ ਬਿਲ ਨਾ ਦੇਣ ਵਾਸਤੇ ਕਿਹਾ ਸੀ। ਅਜੀਤ ਸਿੰਘ ਨੇ ਲਾਹੌਰ ਦੇ ਬਰੈਡਲਾ ਹਾਲ ਵਿਚ ਸਰਕਾਰ ਵਿਰੁਧ ਇਕ ਬੜੀ ਰੋਹ ਭਰੀ ਤਕਰੀਰ ਕੀਤੀ ਸੀ। ਇਹ ਸਾਰਾ ਕੁੱਝ ਪੰਜਾਬ ਦੇ ਗਵਰਨਰ ਨੇ ਅੰਗਰੇਜ਼ ਵਾਇਸਰਾਏ ਅਤੇ ਲੰਡਨ ਵਿਚ ਇੰਡੀਆ ਆਫ਼ਿਸ ਨੂੰ ਲਿਖ ਭੇਜਿਆ ਸੀ। ਸੀ.ਆਈ.ਡੀ. ਦੀਆਂ ਹਫ਼ਤਾਵਾਰ ਰਿਪੋਰਟਾਂ ਵਿਚ ਜ਼ਿਕਰ ਮਿਲਦਾ ਹੈ ਕਿ ਸਰਕਾਰ ਇਸ ਰੋਸ ਪ੍ਰਦਰਸ਼ਨ ਤੋਂ ਬਹੁਤ ਫ਼ਿਕਰਮੰਦ ਸੀ। ਅਖ਼ੀਰ ਸਰਕਾਰ ਨੇ ਫ਼ੈਸਲਾ ਕੀਤਾ ਕਿ 1818 ਦੇ ਐਕਟ ਹੇਠ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਨਜ਼ਰਬੰਦ ਕਰ ਦਿਤਾ ਜਾਵੇ। ਲਾਜਪਤ ਰਾਏ ਨੂੰ 9 ਮਈ ਤੇ ਅਜੀਤ ਸਿੰਘ ਨੂੰ 3 ਜੂਨ, 1907 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੰਜਾਬ ਤੋਂ ਬਾਹਰ ਮਾਂਡਲੇ (ਹੁਣ ਬਰਮਾ) ਭੇਜ ਦਿਤਾ ਗਿਆ।
ਇਨਕਲਾਬ ਨਾਲ ਸੰਬੰਧ
ਫ਼ਾਂਸੀ ਤੋਂ ਪਹਿਲਾਂ ਭਗਤ ਸਿੰਘ ਦੁਆਰਾ ਆਪਣੇ ਸਾਥੀ ਸ਼ਿਵ ਵਰਮਾ ਨੂੰ 1930 ਵਿੱਚ ਕਹੇ ਸ਼ਬਦ:
"ਜਦੋਂ ਮੈਂ ਇਨਕਲਾਬ ਦੇ ਰਾਹ ’ਤੇ ਕਦਮ ਵਧਾਇਆ, ਮੈਂ ਸੋਚਿਆ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਵੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ, ਜਦੋਂ ਮੈਂ ਫ਼ਾਂਸੀ ਦੀ ਸ਼ਜਾ ਲੲੀ ਜੇਲ੍ਹ ਕੋਠੀ ਦੀਆਂ ਸਲਾਖ਼ਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿੱਚ ਨਾਅਰੇ ਸੁਣ ਸਕਦਾ ਹਾਂ…ਇੱਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ।"
ਉਸ ਸਮੇਂ ਭਗਤ ਸਿੰਘ ਕਰੀਬ 12 ਸਾਲ ਦੇ ਸਨ ਜਦੋਂ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਹੋਇਆ ਸੀ। ਇਸਦੀ ਸੂਚਨਾ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲਕੇ ਜੱਲ੍ਹਿਆਂਵਾਲਾ ਬਾਗ ਪਹੁੰਚ ਗਏ। ਇਸ ਉਮਰ ਵਿੱਚ ਭਗਤ ਸਿੰਘ ਕ੍ਰਾਂਤੀਕਾਰੀ ਕਿਤਾਬਾਂ ਪੜ੍ਹਦੇ ਅਤੇ ਸੋਚਦੇ ਸਨ ਕਿ ਉਨ੍ਹਾਂ ਦਾ ਰਸਤਾ ਠੀਕ ਹੈ ਕਿ ਨਹੀਂ? ਮਹਾਤਮਾ ਗਾਂਧੀ ਜੀ ਦੇ ਨਾਮਿਲਵਰਤਨ ਅੰਦੋਲਨ ਛਿੜਨ ਦੇ ਬਾਅਦ ਉਹ ਗਾਂਧੀ ਜੀ ਦੇ ਅਹਿੰਸਕ ਤਰੀਕਿਆਂ ਅਤੇ ਹਿੰਸਕ ਅੰਦੋਲਨ ਵਿੱਚੋਂ ਆਪਣੇ ਲਈ ਰਸਤਾ ਚੁਣਨ ਲੱਗੇ। ਮਹਾਤਮਾ ਗਾਂਧੀ ਜੀ ਦੇ ਅਸਿਹਯੋਗ ਅੰਦੋਲਨ ਨੂੰ ਮਨਸੂਖ ਕਰ ਦੇਣ ਕਾਰਨ ਉਨ੍ਹਾਂ ਅੰਦਰ ਇੱਕ ਤਰ੍ਹਾਂ ਦੇ ਰੋਸ ਨੇ ਜਨਮ ਲਿਆ ਅਤੇ ਓੜਕ ਉਨ੍ਹਾਂ ਨੇ ਇਨਕਲਾਬ ਅਤੇ ਦੇਸ਼ ਦੀ ਆਜ਼ਾਦੀ ਲਈ ਹਿੰਸਾ ਨੂੰ ਅਪਣਾਉਣਾ ਅਣਉਚਿਤ ਨਹੀਂ ਸਮਝਿਆ। ਇਸ ਤੋਂ ਇਲਾਵਾ ਗਦਰ ਪਾਰਟੀ ਦੀਆਂ ਲਿਖਤਾਂ ਅਤੇ ਗਦਰ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਭਗਤ ਸਿੰਘ ਗ਼ਦਰ ਦੀ ਵਿਚਾਰਧਾਰਾ ਤੋਂ ਵੀ ਪ੍ਰਭਾਵਿਤ ਸਨ। ਭਾਰਤ ਨੂੰ ਹਥਿਆਰਬੰਦ ਘੋਲ ਨਾਲ ਆਜ਼ਾਦ ਕਰਵਾਉਣ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੰਕਲਪ ਪਹਿਲਾਂ ਗਦਰੀਆਂ ਨੇ ਹੀ ਦਿੱਤਾ। ਇਸ ਲਈ ਸੰਭਵ ਹੈ ਭਗਤ ਸਿੰਘ ਗਦਰੀਆਂ ਦੇ ਵਿਚਾਰਾਂ ਤੋਂ ਵੀ ਪ੍ਰੇਰਿਤ ਹੋਣ। ਉਨ੍ਹਾਂ ਨੇ ਕ੍ਰਾਂਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿਚੋਂ ਸਿਰਕਢ ਬਣ ਗਏ। ਉਨ੍ਹਾਂ ਦੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿੱਚ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਅਤੇ ਭਗਵਤੀ ਚਰਨ ਵੋਹਰਾ ਆਦਿ ਸਨ।
ਲਾਲਾ ਲਾਜਪਤ ਰਾਏ ਦੀ ਮੌਤ ਅਤੇ ਸਾਂਡਰਸ ਨੂੰ ਮਾਰਨਾ
1928 ਵਿੱਚ ਸਾਈਮਨ ਕਮਿਸ਼ਨ ਆਇਆ ਅਤੇ ਇਸਦੇ ਦੇ ਬਾਈਕਾਟ ਲਈ ਜ਼ੋਰਦਾਰ ਮੁਜਾਹਰੇ ਹੋਏ। ਜਦੋਂ ਇਹ ਕਮਿਸ਼ਨ 30 ਅਕਤੂਬਰ 1928 ਨੂੰ ਲਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗੁਵਾਈ ਵਿੱਤ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਵਿੱਚ ਭਾਗ ਲੈਣ ਵਾਲਿਆਂ 'ਤੇ ਅੰਗਰੇਜ਼ ਸੁਪਰਡੈਂਟ ਅਫ਼ਸਰ ਸਕਾਟ ਨੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਕਾਰਨ 17 ਨਵੰਬਰ 1928 ਨੂੰ ਮੌਤ ਹੋ ਗਈ। ਇਸ ਸੰਬੰਧੀ ਸੰਸਦ ਵਿੱਚ ਵੀ ਕਾਫ਼ੀ ਬਹਿਸ ਹੋਈ।
ਇੱਕ ਗੁਪਤ ਯੋਜਨਾ ਦੇ ਤਹਿਤ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨ ਦੀ ਸੋਚੀ। ਸਕਾਟ ਦੀ ਜਗ੍ਹਾ ਸਾਂਡਰਸ ਨੂੰ ਮਾਰਨ ਦੀ ਇਹ ਘਟਨਾ 17 ਦਸੰਬਰ 1928 ਨੂੰ ਲਹੌਰ ਦੇ ਜਿਲ੍ਹਾ ਪੁਲਿਸ ਦਫ਼ਤਰ ਸਾਹਮਣੇ ਵਾਪਰੀ। ਸੋਚੀ ਗਈ ਯੋਜਨਾ ਦੇ ਅਨੁਸਾਰ ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਣੇ ਦੇ ਸਾਹਮਣੇ ਘਾਤ ਲਾ ਕੇ ਖੜ੍ਹ ਗਏ। ਉੱਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਕਿ ਉਹ ਖ਼ਰਾਬ ਹੋ ਗਈ ਹੋਵੇ। ਦੱਤ ਦੇ ਇਸ਼ਾਰੇ ਤੇ ਦੋਨ੍ਹੋਂ ਸੁਚੇਤ ਹੋ ਗਏ। ਉੱਧਰ ਚੰਦਰਸ਼ੇਖਰ ਆਜਾਦ ਨਾਲ ਦੇ ਡੀ.ਏ.ਵੀ. ਸਕੂਲ ਦੀ ਚਾਰ ਦਿਵਾਰੀ ਦੇ ਕੋਲ ਲੁਕੇ ਉਨ੍ਹਾਂ ਦੀ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਰੱਖਿਅਕ ਦਾ ਕੰਮ ਕਰ ਰਹੇ ਸਨ। ਅੰਦਰੋਂ ਸਕਾਟ ਦੀ ਥਾਂ ਅੰਗਰੇਜ਼ ਅਫ਼ਸਰ ਜਾਨ ਪੀ. ਸਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ ਮਾਰੀ ਜਿਸਦੇ ਤੁਰੰਤ ਬਾਦ ਉਹ ਹੋਸ਼ ਖੋ ਬੈਠਾ। ਇਸ ਤੋਂ ਬਾਅਦ ਭਗਤ ਸਿੰਘ ਨੇ 3-4 ਗੋਲੀਆਂ ਦਾਗ ਕੇ ਉਸਦੇ ਮਰਨ ਦਾ ਪੂਰਾ ਇੰਤਜ਼ਾਮ ਕਰ ਦਿੱਤਾ। ਇਹ ਦੋਨ੍ਹੋਂ ਭੱਜਣ ਲੱਗੇ ਤਾਂ ਇੱਕ ਸਿਪਾਹੀ ਨੇ, ਜੋ ਇੱਕ ਹਿੰਦੁਸਤਾਨੀ ਹੀ ਸੀ, ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਨਾ ਟਲਿਆ ਤਾਂ ਆਜ਼ਾਦ ਨੇ ਉਸਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਓਹਨ੍ਹਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਲਿਆ।
ਨੋਟ: ਭਗਤ ਸਿੰਘ ਮੂਲ ਤੌਰ ਤੇ ਖੂਨਖਰਾਬੇ ਦੇ ਹਾਮੀ ਨਹੀਂ ਸੀ ਅਤੇ ਅਸੈਂਬਲੀ ਵਿੱਚ ਬੰਬ ਸੁੱਟਣ ਦੌਰਾਨ ੳੁਸਦੀ ਕੋਸ਼ਿਸ ਸੀ ਕਿ ਕੋੲੀ ਖੂਨਖਰਾਬਾ ਨਾ ਹੋਵੇ।ਅਸੈਂਬਲੀ ਵਿੱਚ ਬੰਬ ਸੁੱਟਣਾ
- ਬੰਬ ਸੁੱਟਣ ਤੋਂ ਬਾਅਦ ੳੁਹ ਓਥੋਂ ਭੱਜਿਅਾ ਨਹੀਂ,ਬਲਿਕ ਖੁਦ ਹੀ ਗਿਰਫ਼ਤਾਰੀ ਦੇ ਦਿੱਤੀ।
ਭਗਤ ਸਿੰਘ ਮੂਲ ਤੌਰ ਤੇ ਖੂਨਖਰਾਬੇ ਦੇ ਹਾਮੀ ਨਹੀਂ ਸਨ। ਉਹ ਕਾਰਲ ਮਾਰਕਸ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਸਨ ਅਤੇ ਸਮਾਜਵਾਦ ਦੇ ਸਮਰਥਕ ਸਨ। ਉਸ ਸਮੇਂ ਅੰਗ੍ਰੇਜ ਸਰਵੇਸਰਵਾ ਸਨ ਅਤੇ ਬਹੁਤ ਘੱਟ ਭਾਰਤੀ ਉਦਯੋਗਪਤੀ ਹੀ ਉੱਭਰ ਕੇ ਆਏ ਸਨ। ਉਸ ਸਮੇਂ ਹਿੰਦੁਸਤਾਨ ਵਿੱਚ ਪੂੰਜੀਵਾਦ ਦਾ ਸਾਮਰਾਜੀ ਰੂਪ ਬਰਤਾਨਵੀ ਹਕੂਮਤ ਦੇ ਰੂਪ ਵਿੱਚ ਦੇਸ਼ ਦੀ ਬਹੁਪੱਖੀ ਲੁੱਟ ਵਿੱਚ ਅੰਧਾਧੁੰਦ ਲੱਗਿਆ ਹੋਇਆ ਸੀ। ਅਤਿ ਸੰਵੇਦਨਸ਼ੀਲ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਅਗਵਾਈ ਵਿੱਚ ਬਰਤਾਨਵੀ ਹਕੂਮਤ ਨੂੰ ਅਤੇ ਨਾਲੋ ਨਾਲ ਹਿੰਦ ਵਾਸੀਆਂ ਨੂੰ ਝੰਜੋੜਨ ਲਈ ਦਿੱਲੀ ਅਸੰਬਲੀ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ। ਭਗਤ ਸਿੰਘ ਚਾਹੁੰਦੇ ਸਨ ਕਿ ਇਸ ਵਿੱਚ ਕੋਈ ਖੂਨ ਖਰਾਬਾ ਨਾ ਹੋਵੇ। ਬੰਬ ਸੁੱਟਣ ਲਈ ਚੁਣੇ ਨਾਵਾਂ ਵਿੱਚ ਪਹਿਲਾਂ ਭਗਤ ਸਿੰਘ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਦਲ ਦੇ ਆਗੂਆਂ ਦੀ ਬਹੁ ਗਿਣਤੀ ਉਨ੍ਹਾੰ ਨੂੰ ਭਵਿੱਖ ਦੇ ਜਹੀਨ ਆਗੂ ਦੇ ਤੌਰ ਤੇ ਬਚਾ ਕੇ ਰਖਣ ਦੇ ਹੱਕ ਵਿੱਚ ਸੀ। ਪਰ ਭਗਤ ਸਿੰਘ ਦੇ ਪਰਮ ਪਿਆਰੇ ਸਾਥੀ ਸੁਖਦੇਵ ਦੇ ਮਿਹਣਿਆਂ ਕਾਰਨ ਖ਼ੁਦ ਭਗਤ ਸਿੰਘ ਨੇ ਆਪਣਾ ਨਾਂ ਸ਼ਾਮਲ ਕਰ ਲਿਆ। ਭਖਵੇਂ ਵਾਦ ਵਿਵਾਦ ਤੋਂ ਬਾਦ ਅੰਤ ਵਿੱਚ ਸਰਵਸੰਮਤੀ ਨਾਲ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ। ਚੁਣਵੀਂ ਯੋਜਨਾ ਦੇ ਅਨੁਸਾਰ 8 ਅਪ੍ਰੈਲ, 1929 ਨੂੰ ਕੇਂਦਰੀ ਅਸੰਬਲੀ ਵਿੱਚ ਇਨ੍ਹਾਂ ਦੋਨਾਂ ਨੇ ਇੱਕ ਖਾਲੀ ਥਾਂ ਤੇ ਬੰਬ ਸੁੱਟ ਦਿੱਤਾ। ਪੂਰਾ ਹਾਲ ਧੂੰਏਂ ਨਾਲ ਭਰ ਗਿਆ। ਉਹ ਚਾਹੁੰਦੇ ਤਾਂ ਉੱਥੋਂ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਨ੍ਹਾਂ ਨੂੰ ਫਾਂਸੀ ਕਬੂਲ ਹੈ। ਉਨ੍ਹਾਂ ਨੇ ਨਾ ਭੱਜਣ ਦਾ ਫੈਸਲਾ ਕੀਤਾ ਹੋਇਆ ਸੀ। ਬੰਬ ਫਟਣ ਦੇ ਬਾਦ ਉਨ੍ਹਾਂ ਨੇ ਇਨਕਲਾਬ-ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸਦੇ ਕੁੱਝ ਹੀ ਦੇਰ ਬਾਦ ਪੁਲਿਸ ਆ ਗਈ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ।
ਜੇਲ੍ਹ ਦੇ ਦਿਨ
ਜੇਲ੍ਹ ਵਿੱਚ ਭਗਤ ਸਿੰਘ ਨੇ ਕਰੀਬ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਭੋਰਾ ਵੀ ਜ਼ੋਰ ਨਹੀਂ ਲਗਾਇਆ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜੇ ਰਹੇ। ਉਨ੍ਹਾਂ ਦੀ ਪੜ੍ਹਾਈ ਵੀ ਜਾਰੀ ਰਹੀ। ਉਨ੍ਹਾਂ ਦੇ ਇਸ ਦੌਰਾਨ ਲਿਖੇ ਖ਼ੱਤ ਅੱਜ ਵੀ ਉਨ੍ਹਾਂ ਦੇ ਵਿਚਾਰਾਂ ਦਾ ਦਰਪਣ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾਂ ਨਾਲ ਪੂੰਜੀਪਤੀਆਂ ਨੂੰ ਆਪਣਾ ਵੈਰੀ ਦੱਸਿਆ ਹੈ। ਉਨ੍ਹਾਂ ਨੇ ਲਿੱਖਿਆ ਕਿ ਮਜਦੂਰਾਂ ਦਾ ਸ਼ੋਸ਼ਣ ਕਰਨ ਵਾਲਾ ਇੱਕ ਭਾਰਤੀ ਹੀ ਕਿਉਂ ਨਾ ਹੋਵੇ ਉਹ ਉਨ੍ਹਾਂ ਦਾ ਵੈਰੀ ਹੈ। ਉਨ੍ਹਾਂ ਨੇ ਜੇਲ੍ਹ ਵਿੱਚ ਅੰਗਰੇਜ਼ੀ ਵਿੱਚ ਇੱਕ ਲੇਖ਼ ਵੀ ਲਿੱਖਿਆ ਜਿਸਦਾ ਸਿਰਲੇਖ਼ ਸੀ 'ਮੈਂ ਨਾਸਤਿਕ ਕਿਉੰ ਹਾਂ।' ਜੇਲ੍ਹ ਵਿੱਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ, ਜੋ ਗਾਂਧੀਵਾਦੀ ਤਰੀਕਿਆਂ ਦੀ ਏਨੀ ਸਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ। 5 ਜੁਲਾਈ 1929 ਨੂੰ ਪੰਡਤ ਜਵਾਹਰਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈਸ ਨੂੰ ਇੱਕ ਬਿਆਨ ਦਿੱਤਾ - "ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ 20 ਜਾਂ ਜਿਆਦਾ ਦਿਨਾਂ ਤੋਂ ਉਨ੍ਹਾਂ ਨੇ ਕੁਝ ਵੀ ਖਾਣ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮੈਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ ਹੈ। ਅਜਿਹੇ, ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਵਕਤ ਸਾਡੇ ਸਭ ਦੇ ਦਿਲ ਉਨ੍ਹਾਂ ਦੇ ਵੱਲ ਉੱਮਡਦੇ ਹਨ। ਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ਤੇ ਨਹੀਂ ਹਨ, ਸਗੋਂ ਰਾਜਨੀਤਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਅਜਿਹਾ ਕਰ ਰਹੇ ਹਨ। ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਹਨ ਅਸੀਂ ਇਸ ਔਖੀ ਪਰੀਖਿਆ ਨੂੰ ਬੜੀ ਉਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਤੀਬਰ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦੁਰ ਭਰਾ ਇਸ ਅਗਨੀ-ਪਰਿੱਖਿਆ ਵਿੱਚ ਸਫ਼ਲ ਹੋਣ।"[8]
ਫ਼ਾਂਸੀ
ਲਾਹੌਰ ਵਿਚ ਸਾਂਡਰਸ ਦੇ ਕਤਲ, ਅਸੈਂਬਲੀ ਵਿਚ ਬੰਬ ਧਮਾਕਾ ਆਦਿ ਕੇਸ ਚੱਲੇ। 7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ੍ਹ ਵਿਚ ਪਹੁੰਚਿਆ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ; ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ। ਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ।
ਭਗਤ ਸਿੰਘ ਦਾ ਦੇਸ਼ ਦੇ ਨੌਜਵਾਨਾਂ ਦੇ ਨਾਮ ਸੁਨੇਹਾ
23 ਮਾਰਚ 1931 ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ। ਫ਼ਾਂਸੀ ਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ - ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਫਿਰ ਇੱਕ ਮਿੰਟ ਦੇ ਬਾਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ - ਚਲੋ ।
ਫ਼ਾਂਸੀ ਤੇ ਜਾਂਦੇ ਸਮਾਂ ਉਹ ਤਿੰਨੋਂ ਗਾ ਰਹੇ ਸਨ -
-
-
- 'ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ'
- 'ਮੇਰੀ ਮਿੱਟੀ ਤੋਂ ਵੀ ਖੁਸ਼ਬੂ-ਏ-ਵਤਨ ਆਏਗੀ..'
-
ਫ਼ਾਂਸੀ ਦੇ ਬਾਦ ਕੋਈ ਅੰਦੋਲਨ ਨਾ ਭੜਕ ਜਾਵੇ ਇਸਦੇ ਡਰ ਤੋਂ ਅੰਗਰੇਜਾਂ ਨੇ ਪਹਿਲਾਂ ਉਨ੍ਹਾਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਦੇ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜੇ ਸਤਲੁਜ ਨਦੀ ਵਿੱਚ ਸੁੱਟਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ। ਇਸਦੇ ਬਾਅਦ ਲੋਕ ਅੰਗਰੇਜਾਂ ਦੇ ਨਾਲ ਨਾਲ ਗਾਂਧੀਜੀ ਨੂੰ ਵੀ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਸਮਝਣ ਲੱਗੇ। ਇਸ ਕਾਰਨ ਜਦੋਂ ਗਾਂਧੀਜੀ ਕਾਂਗਰਸ ਦੇ ਕਰਾਚੀ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਲੋਕਾਂ ਨੇ ਕਾਲੇ ਝੰਡਿਆਂ ਦੇ ਨਾਲ ਗਾਂਧੀਜੀ ਦਾ ਸਵਾਗਤ ਕੀਤਾ।
ਭਗਤ ਸਿੰਘ ਨੂੰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਇਲਾਵਾ ਬੰਗਲਾ ਵੀ ਆਉਂਦੀ ਸੀ ਜੋ ਕਿ ਉਨ੍ਹਾਂ ਨੇ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਸ਼ਹਾਦਤ ਨਾਲ ਭਾਰਤੀ ਜਨਤਾ ਹੋਰ ਬੇਚੈਨ ਹੋ ਜਾਵੇਗੀ ਅਤੇ ਅਜਿਹਾ ਉਨ੍ਹਾਂ ਦੇ ਜਿੰਦਾ ਰਹਿਣ ਨਾਲ ਸ਼ਾਇਦ ਹੀ ਹੋ ਸਕੇ। ਇਸ ਕਾਰਨ ਉਨ੍ਹਾਂ ਨੇ ਸਜ਼ਾ ਸੁਨਾਉਣ ਦੇ ਬਾਦ ਵੀ ਮਾਫ਼ੀਨਾਮਾ ਲਿਖਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਨੂੰ ਇੱਕ ਪੱਤਰ ਲਿੱਖਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਖਿ਼ਲਾਫ ਭਾਰਤੀਆਂ ਦੀ ਲੜਾਈ ਦੇ ਜੰਗੀ ਕੈਦੀ ਸਮਝਿਆ ਜਾਵੇ ਅਤੇ ਫਾਂਸੀ ਦੇਣ ਦੀ ਥਾਂ ਗੋਲੀ ਨਾਲ ਉਡਾ ਦਿੱਤਾ ਜਾਵੇ।[9]
ਫਾਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਲਿੱਖੇ ਪੱਤਰ ਵਿੱਚ ਉਨ੍ਹਾਂ ਨੇ ਲਿੱਖਿਆ ਸੀ -
- ਉਸੇ ਯਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ
-
- ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ
-
-
- ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ,
-
-
-
-
- ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ
-
-
-
-
-
-
- ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ।
-
-
-
ਇਸ ਤੋਂ ਉਨ੍ਹਾਂ ਦੀ ਸੂਰਮਗਤੀ ਦਾ ਅਨੁਮਾਨ ਲਾਇਆ ਜਾ ਸਕਦਾ ਹੈ।
ਖਿਆਤੀ ਅਤੇ ਸਨਮਾਨ
ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਲਾਹੌਰ ਦੇ ਦੈਨਿਕ ਟ੍ਰਿਬਿਊਨ ਅਤੇ ਨਿਊਯਾਰਕ ਦੇ ਇੱਕ ਪੱਤਰ ਡੇਲੀ ਵਰਕਰ ਨੇ ਛਾਪਿਆ। ਇਸਦੇ ਬਾਦ ਵਿੱਚ ਵੀ ਮਾਰਕਸਵਾਦੀ ਪੱਤਰਾਂ ਵਿੱਚ ਉਨ੍ਹਾਂ ਬਾਰੇ ਲੇਖ ਛਪੇ, ਪਰ ਭਾਰਤ ਵਿੱਚ ਉਨ੍ਹਾਂ ਦਿਨਾਂ ਮਾਰਕਸਵਾਦੀ ਪੱਤਰਾਂ ਦੇ ਆਉਣ ਤੇ ਰੋਕ ਲੱਗੀ ਹੋਈ ਸੀ ਇਸ ਲਈ ਭਾਰਤੀ ਬੁੱਧੀਜੀਵੀਆਂ ਨੂੰ ਇਸਦੀ ਖ਼ਬਰ ਨਹੀਂ ਸੀ। ਦੇਸ਼ ਭਰ ਵਿੱਚ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਦੱਖਣ ਭਾਰਤ ਵਿੱਚ ਪੇਰਿਆਰ ਨੇ ਉਨ੍ਹਾਂ ਦਾ ਲੇਖ 'ਮੈਂ ਨਾਸਤਿਕ ਕਿਉਂ ਹਾਂ' ਤੇ ਆਪਣੇ ਸਾਪਤਾਹਿਕ ਪੱਤਰ ਦੇ 22- 29 ਮਾਰਚ, 1931 ਦੇ ਅੰਕ ਵਿੱਚ ਤਮਿਲ ਵਿੱਚ ਸੰਪਾਦਕੀ ਲਿਖਿਆ। ਇਸ ਵਿੱਚ ਭਗਤ ਸਿੰਘ ਦੀ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਗਾਂਧੀਵਾਦ ਦੇ ਉੱਪਰ ਫਤਹਿ ਦੇ ਰੂਪ ਵਿੱਚ ਵੇਖਿਆ ਗਿਆ ਸੀ।
ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੀ ਫਾਂਸੀ
ਭਗਤ ਸਿੰਘ ਦੀ ਫਾਂਸੀ ਦੇ ਸੰਬੰਧ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ ਬਾਰੇ ਅਨੇਕ ਸਿਧਾਂਤ ਪ੍ਰਚਲਿਤ ਹਨ। ਇੱਕ ਸਿੱਧਾਂਤ ਇਹ ਹੈ ਕਿ ਮਹਾਤਮਾ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੋਕ ਸਕਦਾ ਸੀ, ਲੇਕਿਨ ਅਜਿਹਾ ਕਰਨ ਤੋਂ ਪਰਹੇਜ ਕੀਤਾ।[10] ਇੱਕ ਹੋਰ ਸਿੱਧਾਂਤ ਹੈ ਕਿ ਗਾਂਧੀ ਜੀ ਨੇ ਬ੍ਰਿਟਿਸ਼ ਦੇ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਭਗਤ ਸਿੰਘ ਨੂੰ ਮਰਵਾਇਆ ਹੈ।[10] ਗਾਂਧੀ ਦੇ ਸਮਰਥਕਾਂ ਕਿ ਦਲੀਲ਼ ਹੈ ਕਿ ਗਾਂਧੀ ਜੀ ਇਸ ਪੁਜੀਸ਼ਨ ਵਿੱਚ ਨਹੀਂ ਸੀ ਕਿ ਬ੍ਰਿਟਿਸ਼ ਹਕੂਮਤ ਨੂੰ ਫਾਂਸੀ ਤੋਂ ਰੋਕ ਸਕਦੇ।[10] ਸਗੋਂ ਉਹ ਦਾਅਵਾ ਕਰਦੇ ਹਨ ਕਿ ਉਹ ਭਗਤ ਸਿੰਘ ਦੇ ਜੀਵਨ ਨੂੰ ਬਚਾਉਣ ਦੇ ਲਈ ਉਨ੍ਹਾਂ ਨੇ ਪੂਰੀ ਵਾਹ ਲਈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜਾਦੀ ਅੰਦੋਲਨ ਵਿੱਚ ਭਗਤ ਸਿੰਘ ਦੀ ਭੂਮਿਕਾ ਨੇਤਾ ਵਜੋਂ ਗਾਂਧੀ ਜੀ ਦੀ ਭੂਮਿਕਾ ਲਈ ਕੋਈ ਖ਼ਤਰਾ ਨਹੀਂ ਸੀ ਹੈ। ਇਸ ਲਈ ਕੋਈ ਕਾਰਨ ਨਹੀਂ ਸੀ ਕਿ ਭਗਤ ਸਿੰਘ ਦੀ ਮੌਤ ਚਾਹੁੰਦੇ। ਗਾਂਧੀ ਜੀ, ਤਾਂ ਸਗੋਂ ਹਮੇਸ਼ਾ ਭਗਤ ਸਿੰਘ ਦੀ ਦੇਸਭਗਤੀ ਦੇ ਇੱਕ ਮਹਾਨ ਪ੍ਰਸ਼ੰਸਕ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਭਗਤ ਸਿੰਘ ਨੂੰ ਫਾਂਸੀ ਲਾਉਣਾ ਅੰਗਰੇਜ਼ ਨੀਤੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਚਾਲਾਂ ਵਿਚੋਂ ਇੱਕ ਸੀ। ਉਨ੍ਹਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ। ਭਗਤ ਸਿੰਘ ਵਰਗੇ ਜਹੀਨ ਆਗੂ ਨੂੰ ਖਤਮ ਕਰ ਦਿੱਤਾ ਅਤੇ ਨਾਲ ਹੀ ਗਾਂਧੀ ਜੀ ਨੂੰ ਸ਼ੱਕੀ ਬਣਾ ਦਿੱਤਾ। ਆਮ ਲੋਕਾਂ ਦਾ ਗੁਮਰਾਹ ਹੋਣਾ ਤਾਂ ਸੌਖਾ ਹੀ ਸੀ। ਆਗੂਆਂ ਦਾ ਵੱਡਾ ਹਿੱਸਾ ਵੀ ਅੱਜ ਤੱਕ ਗੁਮਰਾਹ ਹੁੰਦਾ ਆ ਰਿਹਾ ਹੈ।ਜਦੋਂ ਕੋਈ ਨੁਕਤਾ ਸੱਚਾ ਜਾਂ ਝੂਠਾ ਲੋਕ ਮਨ ਵਿੱਚ ਘਰ ਕਰ ਜਾਵੇ ਤਾਂ ਇਤਿਹਾਸ ਦੇ ਤੱਥਾਂ ਦਾ ਕੋਈ ਵਾਹ ਨਹੀਂ ਚਲਦਾ ਹੁੰਦਾ।
ਮਰ ਕੇ ਹੋਰ ਵੀ ਤਾਕਤਵਰ
ਅੱਜ ਵੀ ਭਾਰਤ ਅਤੇ ਪਾਕਿਸਤਾਨ ਦੀ ਜਨਤਾ ਉਨ੍ਹਾਂ ਨੂੰ ਆਜ਼ਾਦੀ ਦੇ ਦੀਵਾਨੇ ਦੇ ਰੂਪ ਵਿੱਚ ਵੇਖਦੀ ਹੈ ਜਿਸਨੇ ਆਪਣੀ ਜਵਾਨੀ ਸਹਿਤ ਸਾਰੀ ਜਿੰਦਗਾਨੀ ਦੇਸ਼ ਲਈ ਸਮਰਪਤ ਕਰ ਦਿੱਤੀ। ਸਗੋਂ ਹਿੰਦੋਸਤਾਨ ਦੇ ਰਾਸ਼ਟਰੀ ਪ੍ਰੋਜੇਕਟ ਦੇ ਲਾਗੂ ਹੋਣ ਵਿੱਚ ਵੱਡੇ ਖੱਪਿਆਂ ਨੇ ਭਗਤ ਸਿੰਘ ਦੇ ਬਿੰਬ ਨੂੰ ਉਦਰੇਵੇਂ ਦੀ ਪੁੱਠ ਨਾਲ ਮੁੜ ਸਾਜਣ ਦਾ ਅਮਲ ਸੁਰੂ ਕਰ ਦਿੱਤਾ ਹੈ। 2007-08 ਵਿੱਚ ਭਗਤ ਸਿੰਘ ਦੇ ਸ਼ਤਾਬਦੀ ਸਮਾਰੋਹਾਂ ਨੂੰ ਖਾਸ ਕਰ ਪੰਜਾਬ ਵਿੱਚ ਜਿੰਨੇ ਲਾਮਿਸਾਲ ਉਤਸਾਹ ਨਾਲ ਮਨਾਇਆ ਗਿਆ ਉਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਜ਼ਾਦੀ ਲਈ ਕੁਰਬਾਨੀਆਂ ਦਾ ਪ੍ਰਤੀਕ ਭਗਤ ਸਿੰਘ ਦਾ ਬਿੰਬ ਅਤੇ ਉਸਦੇ ਵਿਚਾਰ ਰਾਜਨੀਤਕ ਪ੍ਰਵਚਨਾਂ ਵਿੱਚ ਨਿਖੇੜੇ ਦਾ ਨੁਕਤਾ ਸਾਬਤ ਹੋਣਗੇ।[11]
ਭਗਤ ਸਿੰਘ ਦੀਆਂ ਲਿਖਤਾਂ
- ਮੈਂ ਨਾਸਤਿਕ ਕਿਉਂ ਹਾਂ
- ਡਰੀਮਲੈਂਡ ਦੀ ਭੂਮਿਕਾ
"ਮੈਂ ਕਾਲਜ ਵਿਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜਾਕੂ ਨਹੀਂ ਸੀ। ਮੈਂ ਇਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।"
- ਭਗਤ ਸਿੰਘ ਦੀ ਜੇਲ ਨੋਟ ਬੁਕ ਭਗਤ ਸਿੰਘ ਪ੍ਰਬੁੱਧ ਸ਼ਖਸੀਅਤ ਤੇ ਸਭ ਤੋਂ ਵੱਧ ਰੋਸ਼ਨੀ ਉਨ੍ਹਾਂ ਦੀ ਜੇਲ ਨੋਟ ਬੁੱਕ ਪਾਉੰਦੀ ਹੈ। ਉਨ੍ਹਾੰ ਦੇ ਮਨਪਸੰਦ ਲੇਖਕਾਂ ਦੀ ਸੂਚੀ ਬਹੁਤ ਲੰਮੀ ਸੀ। ਜੈਕ ਲੰਦਨ ਤੋਂ ਲੈ ਕੇ ਉਮਰ ਖ਼ਿਆਮ ਤੱਕ ਉਸਦੇ ਅਧਿਅਨ ਦੇ ਦਾਇਰੇ ਵਿੱਚ ਆਉੰਦੇ ਸਨ। ਉਮਰ ਖ਼ਿਆਮ ਦੇ ਅੰਗ੍ਰੇਜ਼ੀ ਅਨੁਵਾਦ ਵਿੱਚੋਂ ਨੋਟ ਦੇ ਦੋ ਟੋਟਿਆਂ ਦਾ ਪੰਜਾਬੀ ਰੂਪ ਦੇਖੋ :
-
- Ah my Beloved, fill the Cup that clears
- TO-DAY of past Regrets and future Fears
-
- ਓ ਮੇਰੀ ਮਹਿਬੂਬ ਭਰ ਪਿਆਲਾ ਇੱਕ ਜਾਮ ਪਿਲਾ ਦੇ
- ਜੋ ਬੀਤੇ ਦਾ ਅਫ਼ਸੋਸ ਤੇ ਭਲਕ ਦਾ ਡਰ ਮਿਟਾ ਦੇ
-
- Here with a loaf of Bread beneath the Bough
- A flask of wine, a Book of verse — and thou
-
- Beside me singing in the wilderness
- And wilderness is Paradise now!
-
- ਹਰੇ ਭਰੇ ਇੱਕ ਰੁੱਖ਼ ਦੀ ਠੰਡੀ ਛਾਵੇਂ ਹੋਵੇ ਕੋਲੇ ਜੋ ਕਾਵਿ ਪੱਟਾਰੀ
- ਦੇਕੇ ਮਦ ਪਿਆਲਾ ਤੂ ਮੈਨੂੰ ਛੋਹੇਂ ਗੀਤ ਪਿਆਰੀ
- ਕਿਸੇ ਵੀਰਾਨੇ ਵਿੱਚ ਵੀ ਸਾਨੂੰ ਮਿਲ ਜਾਵੇ ਜੋ ਰੋਟੀ
- ਉਹ ਵੀਰਾਨਾ ਜਾਪੇ ਮੈਨੂੰ ਸੁਰਗਾਂ ਕੋਲੋਂ ਭਾਰੀ
No comments:
Post a Comment